ਸੰਖੇਪ ਵਿੱਚ
- ਸੈਲਰੀ ਸਲਿੱਪ hrms.punjab.gov.in ਤੇ ਲੌਗਇਨ ਕਰ ਕੇ Pay Slip ਮੇਨੂ ਤੋਂ ਮੁਫ਼ਤ ਡਾਊਨਲੋਡ ਹੁੰਦੀ ਹੈ — ਕਿਸੇ ਕਲਰਕ ਦੀ ਲੋੜ ਨਹੀਂ।
- ਪਾਸਵਰਡ ਭੁੱਲ ਗਏ? Forgot Password ਤੋਂ ਰਜਿਸਟਰਡ ਮੋਬਾਈਲ ਦੇ OTP ਨਾਲ ਰੀਸੈੱਟ ਕਰੋ; ਮੋਬਾਈਲ ਵੀ ਬਦਲ ਗਿਆ ਹੋਵੇ ਤਾਂ ਆਪਣੇ DDO ਕੋਲੋਂ ਹੁੰਦਾ ਹੈ।
- ਸਮਾਂ ਨਹੀਂ? WhatsApp ਕਰੋ 91155 52911 — ਅਸੀਂ ਸਲਿੱਪ ਕੱਢ ਕੇ PDF ਭੇਜ ਦਿੰਦੇ ਹਾਂ।
ਬੈਂਕ ਮੈਨੇਜਰ ਕਹਿੰਦਾ ਹੈ — ਪਿਛਲੇ ਛੇ ਮਹੀਨਿਆਂ ਦੀਆਂ ਸੈਲਰੀ ਸਲਿੱਪਾਂ ਲਿਆਓ, ਫੇਰ ਲੋਨ ਦੀ ਫ਼ਾਈਲ ਅੱਗੇ ਵਧੂ। ਤੇ ਤੁਸੀਂ ਸੋਚ ਰਹੇ ਹੋ ਕਿ ਹੁਣ ਦਫ਼ਤਰ ਦੇ ਬਾਬੂ ਨੂੰ ਕਿੰਨੀ ਵਾਰ ਕਹਿਣਾ ਪਊ। ਅਸਲ ਗੱਲ ਇਹ ਹੈ ਕਿ ਪੰਜਾਬ ਸਰਕਾਰ ਦੇ ਹਰ ਮੁਲਾਜ਼ਮ ਦੀ ਹਰ ਮਹੀਨੇ ਦੀ ਸਲਿੱਪ iHRMS ਪੋਰਟਲ ਤੇ ਪਹਿਲਾਂ ਹੀ ਪਈ ਹੁੰਦੀ ਹੈ — ਬੱਸ ਕੱਢਣ ਦਾ ਤਰੀਕਾ ਆਉਣਾ ਚਾਹੀਦਾ ਹੈ।
iHRMS ਵਿੱਚ ਤੁਹਾਡਾ ਕੀ-ਕੀ ਪਿਆ ਹੈ
iHRMS ਪੰਜਾਬ (hrms.punjab.gov.in) ਸੂਬੇ ਦੇ ਸਰਕਾਰੀ ਮੁਲਾਜ਼ਮਾਂ ਦਾ ਇੱਕੋ-ਇੱਕ HR ਪੋਰਟਲ ਹੈ। ਭਰਤੀ ਤੋਂ ਰਿਟਾਇਰਮੈਂਟ ਤੱਕ ਦਾ ਸਾਰਾ ਰਿਕਾਰਡ ਇੱਥੇ ਹੀ ਚੱਲਦਾ ਹੈ।
- Pay Slip — ਹਰ ਮਹੀਨੇ ਦੀ ਸੈਲਰੀ ਸਲਿੱਪ, ਪੁਰਾਣੇ ਮਹੀਨਿਆਂ ਦੀਆਂ ਵੀ।
- Service Book — ਭਰਤੀ, ਪ੍ਰੋਮੋਸ਼ਨ, ਇੰਕਰੀਮੈਂਟ ਤੇ ਟ੍ਰਾਂਸਫਰ ਦੀ ਪੂਰੀ ਹਿਸਟਰੀ।
- GPF/NPS — ਤੁਹਾਡੇ ਫੰਡ ਦੀ ਸਟੇਟਮੈਂਟ ਤੇ ਹਰ ਮਹੀਨੇ ਦੀ ਕਟੌਤੀ ਦਾ ਹਿਸਾਬ।
- ਛੁੱਟੀਆਂ — ਲੀਵ ਅਪਲਾਈ ਕਰਨਾ ਤੇ ਬੈਲੰਸ ਵੇਖਣਾ।
ਲੌਗਇਨ ਤੋਂ ਪਹਿਲਾਂ ਇਹ ਚਾਰ ਚੀਜ਼ਾਂ ਕੋਲ ਰੱਖੋ
- 🆔Employee Codeਇਹੀ ਤੁਹਾਡਾ ਯੂਜ਼ਰ ਨੇਮ ਹੈ — ਪੁਰਾਣੀ ਸਲਿੱਪ ਉੱਤੇ ਲਿਖਿਆ ਹੁੰਦਾ ਹੈ, ਨਹੀਂ ਤਾਂ ਦਫ਼ਤਰ ਦੇ iHRMS ਅਪਰੇਟਰ ਤੋਂ ਮਿਲ ਜਾਂਦਾ ਹੈ
- 🔑ਪਾਸਵਰਡਪਹਿਲੀ ਵਾਰ ਦਫ਼ਤਰ ਵੱਲੋਂ ਬਣ ਕੇ ਮਿਲਦਾ ਹੈ; ਭੁੱਲ ਗਏ ਹੋ ਤਾਂ ਹੇਠਾਂ ਪੂਰਾ ਤਰੀਕਾ ਪੜ੍ਹੋ
- 📱ਰਜਿਸਟਰਡ ਮੋਬਾਈਲOTP ਇਸੇ ਨੰਬਰ ਤੇ ਆਉਂਦਾ ਹੈ — ਨੰਬਰ ਬਦਲ ਲਿਆ ਹੈ ਤਾਂ ਪਹਿਲਾਂ ਪ੍ਰੋਫ਼ਾਈਲ ਵਿੱਚ ਅੱਪਡੇਟ ਕਰਵਾਓ
- 🌐ਫ਼ੋਨ ਜਾਂ ਕੰਪਿਊਟਰChrome ਵਰਗਾ ਕੋਈ ਵੀ ਬ੍ਰਾਊਜ਼ਰ ਚੱਲੂ — ਵੱਖਰੀ ਐਪ ਦੀ ਲੋੜ ਨਹੀਂ
ਸੈਲਰੀ ਸਲਿੱਪ ਡਾਊਨਲੋਡ — ਛੇ ਸਟੈਪ, ਬੱਸ
ਪੋਰਟਲ ਖੋਲ੍ਹੋ
ਬ੍ਰਾਊਜ਼ਰ ਵਿੱਚ hrms.punjab.gov.in ਲਿਖੋ — ਫ਼ੋਨ ਤੇ ਵੀ ਓਨਾ ਹੀ ਵਧੀਆ ਚੱਲਦਾ ਹੈ।
ਲੌਗਇਨ ਕਰੋ
Employee Code, ਪਾਸਵਰਡ ਤੇ ਕੈਪਚਾ ਭਰ ਕੇ Login ਦਬਾਓ।
My Services ਖੋਲ੍ਹੋ
ਡੈਸ਼ਬੋਰਡ ਦੇ ਮੇਨੂ ਵਿੱਚ My Services ਹੇਠ ਤਨਖ਼ਾਹ ਨਾਲ ਜੁੜੇ ਸਾਰੇ ਕੰਮ ਮਿਲਦੇ ਹਨ।
Pay Slip ਚੁਣੋ
Pay Slip (ਕਈ ਵਾਰ Salary Slip ਨਾਂ ਨਾਲ) ਤੇ ਕਲਿੱਕ ਕਰ ਕੇ ਮਹੀਨਾ ਤੇ ਸਾਲ ਚੁਣੋ।
PDF ਡਾਊਨਲੋਡ ਕਰੋ
View/Download ਦਬਾਓ। ਖੁੱਲ੍ਹਦੇ ਸਾਰ ਬੇਸਿਕ, DA, HRA ਤੇ ਕਟੌਤੀਆਂ ਇੱਕ ਵਾਰ ਜ਼ਰੂਰ ਮਿਲਾ ਲਓ।
ਫੋਲਡਰ ਵਿੱਚ ਸੰਭਾਲੋ
ਹਰ ਮਹੀਨੇ ਦੀ ਸਲਿੱਪ ਫ਼ੋਨ ਦੇ ਇੱਕੋ ਫੋਲਡਰ ਵਿੱਚ ਰੱਖੋ — ਲੋਨ ਵੇਲੇ ਇਹੀ ਆਦਤ ਕੰਮ ਆਊ।
ਪਾਸਵਰਡ ਭੁੱਲ ਗਏ? ਦੋ ਰਾਹ ਹਨ
ਰਾਹ 1 — ਰਜਿਸਟਰਡ ਮੋਬਾਈਲ ਕੋਲ ਹੈ: ਲੌਗਇਨ ਪੇਜ ਤੇ Forgot Password ਦਬਾਓ, Employee Code ਭਰੋ, ਮੋਬਾਈਲ ਤੇ ਆਏ OTP ਨਾਲ ਨਵਾਂ ਪਾਸਵਰਡ ਬਣਾ ਲਓ। ਦੋ ਮਿੰਟ ਦਾ ਕੰਮ ਹੈ।
ਰਾਹ 2 — ਮੋਬਾਈਲ ਬਦਲ ਗਿਆ ਜਾਂ ਰਜਿਸਟਰ ਹੀ ਨਹੀਂ: ਆਪਣੇ DDO (Drawing and Disbursing Officer) ਜਾਂ ਦਫ਼ਤਰ ਦੇ iHRMS ਅਪਰੇਟਰ ਕੋਲ ਜਾਓ — ਉਹ ਆਪਣੇ ਲੌਗਇਨ ਤੋਂ ਤੁਹਾਡਾ ਪਾਸਵਰਡ ਰੀਸੈੱਟ ਵੀ ਕਰ ਸਕਦੇ ਹਨ ਤੇ ਨਵਾਂ ਮੋਬਾਈਲ ਨੰਬਰ ਵੀ ਚੜ੍ਹਾ ਸਕਦੇ ਹਨ।
ਮਹੀਨੇ ਦੇ ਅਖ਼ੀਰ ਪੋਰਟਲ ਹੌਲੀ ਕਿਉਂ ਹੁੰਦਾ ਹੈ
iHRMS ਤੇ ਭੀੜ ਦਾ ਆਪਣਾ ਹੀ ਕੈਲੰਡਰ ਹੈ। ਸਾਰੇ ਪੰਜਾਬ ਦੇ DDO ਮਹੀਨੇ ਦੇ ਅਖ਼ੀਰ ਵਿੱਚ ਤਨਖ਼ਾਹ ਬਿੱਲ ਬਣਾਉਂਦੇ ਹਨ, ਤੇ ਪਹਿਲੀ ਤਾਰੀਖ਼ ਨੂੰ ਲੱਖਾਂ ਮੁਲਾਜ਼ਮ ਇੱਕੋ ਵੇਲੇ ਸਲਿੱਪ ਕੱਢਣ ਬਹਿ ਜਾਂਦੇ ਹਨ। ਇਸ ਲਈ ਪਲੈਨ ਇੰਝ ਬਣਾਓ:
ਸਰਵਿਸ ਬੁੱਕ ਤੇ GPF/NPS ਸਟੇਟਮੈਂਟ ਵੀ ਇੱਥੋਂ ਹੀ
ਓਸੇ ਲੌਗਇਨ ਵਿੱਚ e-Service Book ਖੁੱਲ੍ਹਦੀ ਹੈ — ਤੁਹਾਡੀ ਨੌਕਰੀ ਦੀ ਪੂਰੀ ਕਹਾਣੀ: ਜੁਆਇਨਿੰਗ, ਹਰ ਇੰਕਰੀਮੈਂਟ, ਹਰ ਟ੍ਰਾਂਸਫਰ। ਰਿਟਾਇਰਮੈਂਟ ਤੋਂ ਸਾਲ-ਦੋ ਸਾਲ ਪਹਿਲਾਂ ਇਹ ਜ਼ਰੂਰ ਘੋਖੋ — ਕੋਈ ਐਂਟਰੀ ਰਹਿ ਗਈ ਹੋਵੇ ਤਾਂ ਪੈਨਸ਼ਨ ਕੇਸ ਓਥੇ ਹੀ ਅਟਕਦਾ ਹੈ।
GPF ਪੁਰਾਣੇ ਮੁਲਾਜ਼ਮਾਂ (ਆਮ ਤੌਰ ਤੇ 2004 ਤੋਂ ਪਹਿਲਾਂ ਭਰਤੀ) ਲਈ ਹੈ — ਸਾਲਾਨਾ ਸਟੇਟਮੈਂਟ ਵਿੱਚ ਜਮ੍ਹਾਂ ਰਕਮ ਤੇ ਵਿਆਜ ਮਿਲਾ ਕੇ ਵੇਖੋ। ਨਵੇਂ ਮੁਲਾਜ਼ਮ NPS ਹੇਠ ਹਨ — ਸਲਿੱਪ ਵਿੱਚ NPS ਕਟੌਤੀ ਤੇ ਆਪਣੇ PRAN ਖਾਤੇ ਦੀ ਸਟੇਟਮੈਂਟ ਮਿਲਾਉਣ ਦੀ ਆਦਤ ਰੱਖੋ। ਕੋਈ ਮਹੀਨਾ ਜਮ੍ਹਾਂ ਨਾ ਹੋਇਆ ਦਿਸੇ ਤਾਂ ਓਸੇ ਵੇਲੇ DDO ਨੂੰ ਲਿਖ ਕੇ ਦਿਓ।
ਸਲਿੱਪ ਅੱਜ ਹੀ ਚਾਹੀਦੀ ਹੈ?
ਇੱਕ ਮੈਸਿਜ ਭੇਜੋ — ਲੌਗਇਨ ਤੋਂ PDF ਤੱਕ ਸਾਰਾ ਕੰਮ ਅਸੀਂ ਸੰਭਾਲਦੇ ਹਾਂ।ਆਮ ਮੁਸ਼ਕਲਾਂ ਤੇ ਝੱਟ ਹੱਲ
- ਸਲਿੱਪ ਖੁੱਲ੍ਹਦੀ ਨਹੀਂ / ਖ਼ਾਲੀ PDF: ਬ੍ਰਾਊਜ਼ਰ ਦਾ ਪੌਪ-ਅੱਪ ਬਲੌਕਰ ਬੰਦ ਕਰੋ ਜਾਂ ਦੂਜਾ ਬ੍ਰਾਊਜ਼ਰ ਵਰਤ ਕੇ ਵੇਖੋ।
- ਉਸ ਮਹੀਨੇ ਦੀ ਸਲਿੱਪ ਹੈ ਹੀ ਨਹੀਂ: ਬਿੱਲ ਹਾਲੇ ਪ੍ਰੋਸੈੱਸ ਨਹੀਂ ਹੋਇਆ — ਤਨਖ਼ਾਹ ਖਾਤੇ ਵਿੱਚ ਆਉਣ ਤੋਂ 2–3 ਦਿਨ ਬਾਅਦ ਫੇਰ ਵੇਖੋ।
- DA/HRA ਜਾਂ ਕਟੌਤੀ ਗ਼ਲਤ ਲੱਗਦੀ ਹੈ: ਸੁਧਾਰ ਪੋਰਟਲ ਤੋਂ ਨਹੀਂ ਹੁੰਦਾ — ਆਪਣੇ DDO ਦਫ਼ਤਰ ਵਿੱਚ ਲਿਖਤੀ ਦਰਖ਼ਾਸਤ ਦਿਓ।
- ਅਕਾਊਂਟ ਲੌਕ ਹੋ ਗਿਆ: ਥੋੜ੍ਹੀ ਦੇਰ ਬਾਅਦ ਕੋਸ਼ਿਸ਼ ਕਰੋ ਜਾਂ Forgot Password ਨਾਲ ਨਵਾਂ ਪਾਸਵਰਡ ਬਣਾਓ।
ਲੋਨ ਜਾਂ ਵੀਜ਼ੇ ਲਈ ਕਿੰਨੇ ਮਹੀਨਿਆਂ ਦੀਆਂ ਸਲਿੱਪਾਂ ਚਾਹੀਦੀਆਂ
ਵੀਜ਼ਾ ਫ਼ਾਈਲ ਲਈ ITR ਵੀ ਚਾਹੀਦੀ ਹੈ? ਸਾਡੀ ITR ਗਾਈਡ ਇੱਥੇ ਪੜ੍ਹੋ।
ਸਲਿੱਪ ਓਦੋਂ ਨਹੀਂ ਲੱਭਦੀ ਜਦੋਂ ਸਭ ਤੋਂ ਵੱਧ ਲੋੜ ਹੁੰਦੀ ਹੈ। ਹਰ ਮਹੀਨੇ ਤਨਖ਼ਾਹ ਆਉਂਦੇ ਸਾਰ ਸਲਿੱਪ ਡਾਊਨਲੋਡ ਕਰ ਕੇ ਇੱਕ ਫੋਲਡਰ ਵਿੱਚ ਪਾਉਣ ਦੀ ਆਦਤ ਬਣਾ ਲਓ — ਲੋਨ ਵਾਲੇ ਦਿਨ ਤੁਹਾਡੀ ਫ਼ਾਈਲ ਸਭ ਤੋਂ ਪਹਿਲਾਂ ਤੁਰੇਗੀ।
ਆਪ ਕਰੋ ਜਾਂ ਸਾਥੋਂ ਕਰਵਾਓ — ਸਿੱਧੀ ਤੁਲਨਾ
| ਆਪ ਕਰੋ | Sahayak Seva ਤੋਂ | |
|---|---|---|
| ਲਾਗਤ | ਮੁਫ਼ਤ | ਛੋਟੀ ਸੇਵਾ ਫ਼ੀਸ |
| ਸਮਾਂ | ਪਹਿਲੀ ਵਾਰ 30–40 ਮਿੰਟ ਲੱਗ ਸਕਦੇ ਹਨ | ਇੱਕ WhatsApp ਮੈਸਿਜ |
| ਪਾਸਵਰਡ/ਲੌਗਇਨ ਦਾ ਝੰਜਟ | ਤੁਹਾਡੇ ਸਿਰ | ਅਸੀਂ ਨਾਲ ਬੈਠ ਕੇ ਹੱਲ ਕਰਦੇ ਹਾਂ |
| ਪੋਰਟਲ ਹੌਲੀ/ਡਾਊਨ ਦਾ ਟੈਨਸ਼ਨ | ਹਾਂ | ਸਾਡਾ ਕੰਮ, ਸਾਡਾ ਟੈਨਸ਼ਨ |
| PDF ਤੇ ਪ੍ਰਿੰਟ | ਆਪ ਸੰਭਾਲੋ | WhatsApp ਤੇ PDF + ਪਟਿਆਲੇ ਵਿੱਚ ਪ੍ਰਿੰਟ ਵੀ |
Sahayak Seva ਤੋਂ ਇਹ ਕੰਮ ਕਿਵੇਂ ਕਰਵਾਈਏ
WhatsApp ਤੇ 91155 52911 ਤੇ ਲਿਖੋ — ਕੋਈ ਐਪ ਨਹੀਂ, ਕੋਈ ਸਾਈਨ-ਅੱਪ ਨਹੀਂ, ਕੋਈ ਫ਼ਾਰਮ ਨਹੀਂ। ਪੰਜਾਬੀ, ਹਿੰਦੀ ਜਾਂ English — ਜਿਸ ਵਿੱਚ ਸੌਖੇ ਹੋ, ਓਸੇ ਵਿੱਚ ਗੱਲ ਕਰੋ।
ਸੈਲਰੀ ਸਲਿੱਪ, GPF/NPS ਸਟੇਟਮੈਂਟ, ਪਾਸਵਰਡ ਰੀਸੈੱਟ ਦੀ ਪੂਰੀ ਗਾਈਡੈਂਸ — ਤੁਹਾਡੀ ਸਹਿਮਤੀ ਨਾਲ ਅਸੀਂ ਸਾਰਾ ਕੰਮ ਕਰ ਕੇ PDF ਓਸੇ ਦਿਨ WhatsApp ਤੇ ਭੇਜ ਦਿੰਦੇ ਹਾਂ। ਚਾਹੋ ਤਾਂ ਇੱਥੋਂ ਵੀ ਬੇਨਤੀ ਭੇਜ ਸਕਦੇ ਹੋ।
Sahayak Seva ਇੱਕ ਪ੍ਰਾਈਵੇਟ ਸੇਵਾ ਹੈ — ਅਸੀਂ ਕਿਸੇ ਸਰਕਾਰੀ ਵਿਭਾਗ ਨਾਲ ਜੁੜੇ ਹੋਏ ਨਹੀਂ ਹਾਂ।